ਅੰਮ੍ਰਿਤਸਰ-ਸ੍ਰੀ ਗੁਰੂ ਅਮਰਦਾਸ ਜੀ ਦੀ ਪੁਸ਼ਤੈਨੀ ਹਵੇਲੀ ਗੁਰੂ ਕ ਮਹੱਲ ਦੀ ਕਾਰ ਸੇਵਾ ਕਰਵਾ ਰਹੇ ਵਾਲੇ ਮਹਾਂਪੁਰਖ ਬਾਬਾ ਅਮਰੀਕ ਸਿੰਘ ਜੀ ਬਾਸਰਕੇ ਗਿੱਲਾਂ ਵਾਲਿਆਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵਿਚਾਲੇ ਅੱਜ ਇੱਕ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਬਾਬਾ ਅਮਰੀਕ ਸਿੰਘ ਬਾਸਰਕੇ ਗਿੱਲਾਂ ਵਾਲਿਆਂ ਨੇ ਮਾਨਯੋਗ ਸਪੀਕਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਪੁਸ਼ਤੈਨੀ ਹਵੇਲੀ ਗੁਰੂ ਕੇ ਮਹੱਲ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਮੀਟਿੰਗ ਬੇਹਦ ਵਧੀਆ ਮਾਹੌਲ ਵਿੱਚ ਹੋਈ ਅਤੇ ਸ ਸੰਧਵਾਂ ਨੇ ਉਨਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਨੂੰ ਬੜੇ ਹੀ ਧਿਆਨ ਪੂਰਵਕ ਸੁਣਿਆ। ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਮਾਨਯੋਗ ਸਪੀਕਰ ਨੂੰ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਪਵਿੱਤਰ ਅਸਥਾਨ ਜੋ ਕਿ ਬਾਸਰਕੇ ਗਿੱਲਾਂ ਵਿਖੇ ਸਥਿਤ ਹੈ ਦੀ ਕਾਰ ਸੇਵਾ ਦਾ ਕੰਮ ਜਾਰੀ ਹੈ।ਇਸ ਅਸਥਾਨ ਦੀ ਪੁਰਾਤਨਤਾ ਕਾਇਮ ਰਖਦਿਆਂ ਨਵਨਿਰਮਾਣ ਕੀਤਾ ਜਾ ਰਿਹਾ ਹੈ। ਸ ਸੰਧਵਾਂ ਨੇ ਬਾਬਾ ਅਮਰੀਕ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਲਦ ਹੀ ਬਾਸਰਕੇ ਗਿੱਲਾਂ ਦਾ ਦੌਰਾ ਕਰਕੇ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਨਗੇ ਤੇ ਅਤੇ ਕਾਰ ਸੇਵਾ ਦੇ ਕਾਰਜਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਣਗੇ। ਸ ਸੰਧਵਾਂ ਨੇ ਬਾਬਾ ਅਮਰੀਕ ਸਿੰਘ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਗੱਲ ਕਹੀ।ਉਨਾ ਬਾਬਾ ਅਮਰੀਕ ਸਿੰਘ ਨੂੰ ਕਿਹਾ ਕਿ ਗੁਰੂ ਘਰ ਦੀ ਪਵਿਤਰ ਇਮਾਰਤ ਦਾ ਕਾਰਜ ਸਿੱਖ ਭਵਨ ਨਿਰਮਾਣ ਕਲਾ ਨੂੰ ਧਿਆਨ ਵਿਚ ਰਖ ਕੇ ਪੁਰਾਤਨ ਦਿਖ ਅਨੁਸਾਰ ਹੀ ਕੀਤਾ ਜਾਵੇ ਤਾਂ ਕਿ ਅਗਲੇਰੀਆਂ ਪੀੜੀਆ ਇਸ ਤੋ ਸੇਧ ਲੈ ਸਕਣ।
ਨੇ ਸਪੀਕਰ ਸੰਧਵਾਂ ਨੂੰ ਦੱਸਿਆ ਇਤਿਹਾਸਕ ਸਿੱਖ ਇਮਾਰਤਾਂ ਪੁਰਾਤਨ ਦਿਖ ਅਨੁਸਾਰ ਨਿਰਮਾਣ ਕਰਵਾਉਣ ਤੇ ਜ਼ੋਰ ਦੇ ਰਹੇ ਹਨ